• SITE NATIONAL
 • QUÉBEC
 • NOUVEAU-BRUNSWICK

ਜਦੋਂ ਬਾਰ ਬੇ ਕਿਉ ਬਾਰੇ ਸੋਚੋ। ਟਰਕੀ ਬਾਰੇ ਸੋਚੋ।

ਟਰਕੀ ਨਾਲ ਗ੍ਰਿਲਿੰਗ ਕਰੋ

ਇਸ ਬਾਰ ਬੇ ਕਿਉ ਦੇ ਸੀਜ਼ਨ ਵਿੱਚ ਟਰਕੀ ਬਾਰੇ ਸੋਚੋ। ਕਬਾਬ ਤੋਂ ਲੈ ਕੇ ਬ੍ਰੈਸਟ, ਤੁਹਾਡੀ ਪਸੰਦ ਮੁਤਾਬਕ ਮਸਾਲਿਆਂ ਦੇ ਨਾਲ, ਟਰਕੀ ਇਹਨਾਂ ਗਰਮੀਆਂ ਵਿੱਚ ਤੁਹਾਡੀ ਗ੍ਰਿਲਿੰਗ ਨੂੰ ਅਗਲੇ ਪੱਧਰ ਤੱਕ ਲਿਜਾਉਣ ਦਾ ਇੱਕ ਜ਼ਾਇਕੇਦਾਰ ਅਤੇ ਪੌਸ਼ਟਿਕ ਤਰੀਕਾ ਹੈ! ਟਰਕੀ ਨੂੰ ਆਪਣੇ ਕੁਝ ਮਨਪਸੰਦ ਬਾਰ ਬੇ ਕਿਉ ਪਕਵਾਨਾਂ ਵਿੱਚ ਬਦਲੋ। ਭਾਵੇਂ ਤੁਸੀਂ ਇਸ ਨੂੰ ਧੂੰਏਂ 'ਤੇ ਪਕਾਉਂਦੇ ਹੋ, ਇਸ ਨੂੰ ਗ੍ਰਿੱਲ ਕਰਦੇ ਹੋ, ਇਸ ਨੂੰ ਸਿਜ਼ਲ ਕਰਦੇ ਹੋ ਜਾਂ ਭੁੰਨਦੇ ਹੋ, ਇਹ ਯਕੀਨੀ ਤੌਰ 'ਤੇ ਸਭ ਨੂੰ ਖੁਸ਼ ਕਰੇਗਾ।

ਤੁਹਾਡੀਆਂ ਸਾਰੀਆਂ ਗਰਮੀਆਂ ਦੀਆਂ ਗ੍ਰਿਲਿੰਗ ਲੋੜਾਂ ਲਈ ਇਹਨਾਂ ਸੁਆਦ ਨਾਲ ਭਰੇ ਪਕਵਾਨਾਂ ਨੂੰ ਅਜ਼ਮਾਓ।


		ਕਾਲੀ ਮਿਰਚ ਟਰਕੀ

ਕਾਲੀ ਮਿਰਚ ਟਰਕੀ


		ਤੰਦੂਰੀ ਟਰਕੀ ਥਾਈ ਦੇ ਨਾਲ ਨਿੰਬੂ-ਪੁਦੀਨਾ ਰਾਇਤਾ

ਤੰਦੂਰੀ ਟਰਕੀ ਥਾਈ ਦੇ ਨਾਲ ਨਿੰਬੂ-ਪੁਦੀਨਾ ਰਾਇਤਾ


		ਜ਼ੈਸਟੀ ਟਰਕੀ ਟਿੱਕਾ ਕਬਾਬ

ਜ਼ੈਸਟੀ ਟਰਕੀ ਟਿੱਕਾ ਕਬਾਬ

ਕਾਲੀ ਮਿਰਚ ਟਰਕੀ

ਵਿਅਕਤੀ: 2
ਤਿਆਰ ਕਰਨ ਦਾ ਸਮਾਂ: 12 ਮਿੰਟ
ਪਕਾਉਣ ਦਾ ਸਮਾਂ: 25 ਮਿੰਟ

ਸਮੱਗਰੀਆਂ

 • 1 ਹੱਡੀ ਰਹਿਤ, ਚਮੜੀ ਰਹਿਤ ਟਰਕੀ ਬ੍ਰੈਸਟ
 • 2 ਵੱਡੇ ਚਮਚ ਓਲਿਵ ਆਇਲ (ਜੈਤੂਨ ਦਾ ਤੇਲ) (ਜਾਂ ਇਸਦੀ ਜਗ੍ਹਾ 'ਤੇ ਨਾਰੀਅਲ ਦਾ ਤੇਲ ਜਾਂ ਸੂਰਜਮੁਖੀ ਦਾ ਤੇਲ)
 • 1 ਵੱਡਾ ਚਮਚ ਲਸਣ ਦੀ ਪੇਸਟ
 • 1 ½ ਛੋਟਾ ਚਮਚ ਕਾਲੀ ਮਿਰਚ ਪਾਊਡਰ
 • 1 ਛੋਟਾ ਚਮਚ ਸਰੋਂ ਦਾ ਪਾਊਡਰ
 • ½ ਚਮਚ ਹਲਦੀ ਪਾਊਡਰ
 • 1 ਨਿੰਬੂ ਦਾ ਰਸ
 • ¼ ਛੋਟਾ ਚਮਚ ਨਮਕ (ਜਾਂ ਸੁਆਦ ਮੁਤਾਬਕ)
 • ਮੁੱਠੀ ਭਰ ਕਰੀ ਪੱਤੇ (ਜਾਂ 2 ਵੱਡੇ ਚਮਚੇ)
 • ਸਜਾਵਟ ਲਈ ਲਾਲ ਪਿਆਜ਼ ਅਤੇ ਨਿੰਬੂ ਦੀਆਂ ਫਾੜੀਆਂ

ਕਾਲੀ ਮਿਰਚ ਟਰਕੀ

ਨਿਰਦੇਸ਼

 1. ਟਰਕੀ ਬ੍ਰੈਸਟ ਨੂੰ ਇੱਕ ਤਿੱਖੇ ਚਾਕੂ ਨਾਲ ਚੌੜਾਈ ਵੱਲ ਕੱਟ ਲਗਾਓ।
 2. ਇੱਕ ਦਰਮਿਆਨੇ ਕਟੋਰੇ ਵਿੱਚ, ਓਲਿਵ ਆਇਲ, ਲਸਣ ਦੀ ਪੇਸਟ, ਕਾਲੀ ਮਿਰਚ ਪਾਊਡਰ, ਸਰ੍ਹੋਂ ਦਾ ਪਾਊਡਰ, ਹਲਦੀ ਪਾਊਡਰ, ਨਿੰਬੂ ਦਾ ਰਸ ਅਤੇ ਨਮਕ ਮਿਲਾਓ।
 3. ਮੈਰੀਨੇਡ ਨੂੰ ਟਰਕੀ ਬ੍ਰੈਸਟ 'ਤੇ ਬਰਾਬਰ ਫੈਲਾਓ ਅਤੇ 2 ਘੰਟਿਆਂ ਲਈ ਮੈਰੀਨੇਟ ਕਰਨ ਲਈ ਇੱਕ ਪਾਸੇ ਰੱਖ ਦਿਓ।
 4. ਦਰਮਿਆਨੇ ਸੇਕ 'ਤੇ ਇੱਕ ਪੈਨ ਵਿੱਚ ਤੇਲ ਪਾਓ। ਟਰਕੀ ਬ੍ਰੈਸਟ 'ਤੇ ਕਰੀ ਪੱਤੇ ਛਿੜਕੋ, ਫਿਰ ਹਰ ਪਾਸੇ 3 ਮਿੰਟ ਲਈ ਭੁੰਨੋ।
 5. ਜਦੋਂ ਟਰਕੀ ਪੈਨ 'ਤੇ ਹੋਵੇ, ਗ੍ਰਿੱਲ ਨੂੰ ਮੀਡੀਅਮ ਸੇਕ 'ਤੇ ਪ੍ਰੀਹੀਟ ਕਰੋ, ਫਿਰ ਅੱਧੇ ਪਕਾਏ ਹੋਏ ਟਰਕੀ ਨੂੰ ਗ੍ਰਿੱਲ ਵਿੱਚ ਟ੍ਰਾਂਸਫਰ ਕਰੋ, ਅਤੇ ਟਰਕੀ ਨੂੰ ਇੱਕ ਵਾਰ ਉਲਟਾ ਕੇ (ਲਗਭਗ 5 ਮਿੰਟ ਹਰ ਪਾਸਾ) ਗ੍ਰਿੱਲ ਕਰੋ ਅਤੇ ਪਕਾਉਂਦੇ ਹੋਏ ਬ੍ਰੈਸਟ 'ਤੇ ਮੈਰੀਨੇਡ ਪਾਓ। ਟਰਕੀ ਉਦੋਂ ਪਕ ਜਾਂਦਾ ਹੈ ਜਦੋਂ ਮੀਟ ਥਰਮਾਮੀਟਰ 'ਤੇ ਅੰਦਰੂਨੀ ਤਾਪਮਾਨ 165° F ਤੱਕ ਪਹੁੰਚ ਜਾਂਦਾ ਹੈ।
 6. ਲਾਲ ਪਿਆਜ਼ ਅਤੇ ਨਿੰਬੂ ਦੇ ਟੁਕੜਿਆਂ ਨਾਲ ਸਜਾਓ ਅਤੇ ਪਰੋਸੋ।

ਤੰਦੂਰੀ ਟਰਕੀ ਥਾਈ ਦੇ ਨਾਲ ਨਿੰਬੂ-ਪੁਦੀਨਾ ਰਾਇਤਾ

ਵਿਅਕਤੀ: 4
ਪਕਾਉਣ ਦਾ ਸਮਾਂ: 75 ਮਿੰਟ

ਸਮੱਗਰੀਆਂ

ਤੰਦੂਰੀ ਟਰਕੀ ਥਾਈ

 • 1 ਪੌੰਡ (500 ਗ੍ਰਾਮ) ਟਰਕੀ ਥਾਈ
 • 2 ਵੱਡੇ ਚਮਚ (30 ਮਿ.ਲਿ.) ਤੰਦੂਰੀ ਪੇਸਟ
 • 1 ਵੱਡੀ ਤੁਰੀ ਲਸਣ, ਪੀਸੀ ਹੋਈ
 • 1 ਵੱਡਾ ਚਮਚ (15 ਮਿ.ਲਿ.) ਤਾਜ਼ੇ ਨਿੰਬੂ ਦਾ ਰਸ
 • 1 ਵੱਡਾ ਚਮਚ (15 ਮਿ.ਲਿ.) ਵਨਸਪਤੀ ਤੇਲ

ਨਿੰਬੂ-ਪੁਦੀਨਾ ਰਾਇਤਾ

 • 1 6” (15 ਸੈਂ.ਮੀ.) ਟੁਕੜਾ ਅੰਗਰੇਜ਼ੀ ਖੀਰਾ
 • 1 ਕੱਪ (250 ਮਿ.ਲਿ.) ਸਾਦਾ ਦਹੀਂ
 • 1 ਵੱਡਾ ਚਮਚ (15 ਮਿ.ਲਿ.) ਬਰੀਕ ਕੱਟਿਆ ਹੋਇਆ ਤਾਜ਼ਾ ਪੁਦੀਨਾ
 • 1 ਨਿੰਬੂ ਦਾ ਬਾਰੀਕ ਕੱਦੂਕਸ਼ ਕੀਤਾ ਛਿਲਕਾ
 • 1 ਵੱਡਾ ਚਮਚ (15 ਮਿ.ਲਿ.) ਤਾਜ਼ੇ ਨਿੰਬੂ ਦਾ ਰਸ
 • ½ ਛੋਟਾ ਚਮਚ (2.5 ਮਿ.ਲਿ.) ਨਮਕ
 • ਤਾਜ਼ੀ ਪੀਸੀ ਹੋਈ ਕਾਲੀ ਮਿਰਚ

ਵਿਕਲਪਿਕ ਗਾਰਨਿਸ਼

 • 1 ਨਿੰਬੂ, ਫਾੜੀਆਂ ਵਿੱਚ ਕੱਟਿਆ
 • ਕੱਟਿਆ ਹੋਇਆ ਤਾਜ਼ਾ ਧਨੀਆ

ਤੰਦੂਰੀ ਟਰਕੀ ਥਾਈ ਦੇ ਨਾਲ ਨਿੰਬੂ-ਪੁਦੀਨਾ ਰਾਇਤਾ

ਨਿਰਦੇਸ਼

ਤੰਦੂਰੀ ਟਰਕੀ ਥਾਈ

 1. ਟਰਕੀ ਥਾਈ ਨੂੰ ਇੱਕ ਕੱਚ ਦੀ ਬੇਕਿੰਗ ਡਿਸ਼ ਵਿੱਚ ਰੱਖੋ। ਇੱਕ ਤਿੱਖੇ ਚਾਕੂ ਨਾਲ ਚਮੜੀ ਵਾਲੇ ਪਾਸੇ ਕੁਝ ਵਾਰ ਡੂੰਘੇ ਕੱਟ ਮਾਰੋ। ਥਾਈ ਨੂੰ ਉਲਟਾਓ, ਅਤੇ ਹੇਠਲੇ ਪਾਸੇ ਨੂੰ ਕੱਟ ਮਾਰੋ।
 2. ਇੱਕ ਛੋਟੇ ਕਟੋਰੇ ਵਿੱਚ, ਤੰਦੂਰੀ ਪੇਸਟ, ਲਸਣ, ਨਿੰਬੂ ਦਾ ਰਸ ਅਤੇ ਤੇਲ ਮਿਲਾਓ। ਮਿਲਾਉਣ ਲਈ ਚੰਗੀ ਤਰ੍ਹਾਂ ਹਿਲਾਓ। ਪੇਸਟ ਨੂੰ ਹਰੇਕ ਟਰਕੀ ਥਾਈ ਦੇ ਹੇਠਲੇ ਪਾਸੇ ਫੈਲਾਓ ਇਹ ਯਕੀਨੀ ਬਣਾਉਂਦੇ ਹੋਏ ਕਿ ਇਹ ਕੱਟਾਂ ਦੇ ਅੰਦਰ ਜਾਂਦੀ ਹੈ। ਥਾਈ ਨੂੰ ਉਲਟਾਓ ਤਾਂ ਜੋ ਇਹ ਚਮੜੀ ਵਾਲਾ ਪਾਸਾ ਉੱਪਰ ਹੋਵੇ। ਬਾਕੀ ਬਚੀ ਪੇਸਟ ਨੂੰ ਫੈਲਾਓ, ਦੁਬਾਰਾ ਇਹ ਯਕੀਨੀ ਬਣਾਉਂਦੇ ਹੋਏ ਕਿ ਪੇਸਟ ਕੱਟਾਂ ਦੇ ਅੰਦਰ ਜਾਂਦੀ ਹੈ। ਪਲਾਸਟਿਕ ਦੇ ਰੈਪ (ਲਪੇਟ) ਨਾਲ ਢੱਕੋ ਅਤੇ 8 ਤੋਂ 24 ਘੰਟਿਆਂ ਲਈ ਫਰਿੱਜ ਵਿੱਚ ਰੱਖੋ।
 3. ਓਵਨ ਨੂੰ 350°F (175°C) 'ਤੇ ਪ੍ਰੀਹੀਟ ਕਰੋ। ਟਰਕੀ ਥਾਈ ਨੂੰ ਇੱਕ ਨਵੀਂ ਬੇਕਿੰਗ ਡਿਸ਼ ਵਿੱਚ ਜਾਂ ਅੰਦਰਲੇ ਪਾਸੇ ਕਾਗਜ਼ ਲਗਾ ਕੇ ਇੱਕ ਕਿਨਾਰਿਆਂ ਵਾਲੀ ਬੇਕਿੰਗ ਸ਼ੀਟ ਵਿੱਚ ਟ੍ਰਾਂਸਫਰ ਕਰੋ। ਵਾਧੂ ਮੈਰਿਨੇਡ ਸੁੱਟ ਦਿਓ। 60 ਤੋਂ 75 ਮਿੰਟ ਜਾਂ ਅੰਦਰੂਨੀ ਤਾਪਮਾਨ 165°F (74°C) 'ਤੇ ਪਹੁੰਚਣ ਤੱਕ ਬੇਕ ਕਰੋ। ਯਕੀਨੀ ਬਣਾਓ ਕਿ ਮੀਟ ਥਰਮਾਮੀਟਰ ਨੂੰ ਹੱਡੀ ਨਾਲ ਟਕਰਾਏ ਬਿਨਾਂ (ਕਿਉਂਕਿ ਇਹ ਤੁਹਾਨੂੰ ਗਲਤ ਰੀਡਿੰਗ ਦੇਵੇਗਾ) ਥਾਈ ਦੇ ਸਭ ਤੋਂ ਮੋਟੇ ਹਿੱਸੇ ਵਿੱਚ ਪਾਇਆ ਗਿਆ ਹੈ।
 4. ਨਿੰਬੂ ਦੀਆਂ ਵਾਧੂ ਫਾੜੀਆਂ, ਤਾਜ਼ਾ ਧਨੀਆ ਦੇ ਛਿੜਕਾਅ ਅਤੇ ਨਿੰਬੂ-ਪੁਦੀਨਾ ਰਾਇਤਾ ਨਾਲ ਗਰਮਾ-ਗਰਮ ਪਰੋਸੋ।

ਨਿੰਬੂ-ਪੁਦੀਨਾ ਰਾਇਤਾ

 1. ਇੱਕ ਬਾਕਸ ਗ੍ਰੇਟਰ ਦੀਆਂ ਵੱਡੀਆਂ ਮੋਰੀਆਂ ਦੇ ਨਾਲ ਖੀਰੇ ਨੂੰ ਕੱਦੂਕਸ਼ ਕਰੋ।
 2. ਆਪਣੇ ਹੱਥਾਂ ਨਾਲ ਨਿਚੋੜ ਕੇ ਵਾਧੂ ਨਮੀ ਕੱਢ ਦਿਓ। ਇੱਕ ਛੋਟੇ ਕਟੋਰੇ ਵਿੱਚ ਰੱਖੋ।
 3. ਦਹੀਂ, ਪੁਦੀਨਾ, ਨਿੰਬੂ ਦਾ ਛਿਲਕਾ, ਨਿੰਬੂ ਦਾ ਰਸ, ਨਮਕ ਅਤੇ ਕਾਲੀ ਮਿਰਚ ਪਾਓ। ਮਿਲਣ ਤੱਕ ਹਿਲਾਓ।
 4. ਤੁਰੰਤ ਪਰੋਸੋ। ਇਸ ਨੂੰ ਪਹਿਲਾਂ ਬਣਾ ਕੇ ਟਰਕੀ ਦੇ ਮੈਰੀਨੇਟ ਹੋਣ ਦੇ ਦੌਰਾਨ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ।

ਜ਼ੈਸਟੀ ਟਰਕੀ ਟਿੱਕਾ ਕਬਾਬ

ਵਿਅਕਤੀ:4-6
ਤਿਆਰ ਕਰਨ ਦਾ ਸਮਾਂ: 20 ਮਿੰਟ
ਪਕਾਉਣ ਦਾ ਸਮਾਂ: 20 ਮਿੰਟ

ਸਮੱਗਰੀਆਂ

 • 2 ਪੌਂਡ ਟੁਕੜਿਆਂ ਵਿੱਚ ਕੱਟੀ ਕੈਨੇਡੀਅਨ ਟਰਕੀ ਜਾਂ 2 ਪੌਂਡ ਹੱਡੀ ਰਹਿਤ ਕੈਨੇਡੀਅਨ ਟਰਕੀ, 1 ½ ਇੰਚ ਦੇ ਕਿਊਬਾਂ ਵਿੱਚ ਕੱਟੀ ਹੋਈ
 • 1 ਫੁੱਲਗੋਭੀ
 • 2 ਦਰਮਿਆਨੇ ਲਾਲ ਪਿਆਜ਼
 • 2 ਬਿਨਾਂ ਬੀਜ ਵਾਲੇ ਸੰਤਰੇ
 • 2 ਵੱਡੇ ਚਮਚ ਕੱਟਿਆ ਧਨੀਆ
 • ਅੰਬ ਦੀ ਚਟਨੀ (ਸਟੋਰ ਤੋਂ ਖਰੀਦੀ ਗਈ)
 • ਕਰੀ ਸੀਜ਼ਨਿੰਗ ਮਿਸ਼ਰਣ
 • ਸੁਆਦ ਮੁਤਾਬਕ ਨਮਕ ਅਤੇ ਕਾਲੀ ਮਿਰਚ

ਜ਼ੈਸਟੀ ਟਰਕੀ ਟਿੱਕਾ ਕਬਾਬ

ਨਿਰਦੇਸ਼

 1. ਜੇਕਰ ਲੱਕੜ ਦੀਆਂ ਸੀਖਾਂ ਵਰਤ ਰਹੇ ਹੋ, ਤਾਂ ਵਰਤਣ ਤੋਂ ਪਹਿਲਾਂ ਉਹਨਾਂ ਨੂੰ ਰਾਤ ਭਰ ਪਾਣੀ ਵਿੱਚ ਭਿਜਾਉਣਾ ਯਕੀਨੀ ਬਣਾਓ।
 2. ਫੁੱਲਗੋਭੀ ਨੂੰ ਧੋਵੋ ਅਤੇ ਵੱਡੇ ਫੁੱਲਾਂ ਵਿੱਚ ਵੰਡੋ।
 3. ਪਿਆਜ਼ ਨੂੰ ਵੱਡੇ ਟੁਕੜਿਆਂ ਵਿੱਚ ਕੱਟੋ।
 4. ਸੰਤਰੇ ਨੂੰ ਚੌਥਾਈ ਹਿੱਸਿਆਂ ਕੱਟੋ। ਹਰੇਕ ਚੌਥਾਈ ਹਿੱਸੇ ਨੂੰ 2 ਟੁਕੜਿਆਂ ਵਿੱਚ ਕੱਟੋ।
 5. ਹਰੇਕ ਕਬਾਬ ਬਣਾਉਣ ਲਈ, ਟਰਕੀ, ਪਿਆਜ਼, ਸੰਤਰੇ ਦੇ ਟੁਕੜਿਆਂ ਅਤੇ ਫੁੱਲ ਗੋਭੀ ਨੂੰ ਸੀਖ 'ਤੇ ਲਗਾਓ, ਵਾਰੋ-ਵਾਰੀ ਇੱਕ ਸਬਜ਼ੀ ਦਾ ਟੁਕੜਾ ਅਤੇ ਇੱਕ ਟਰਕੀ ਦਾ ਟੁਕੜਾ। ਉਦੋਂ ਤੱਕ ਦੁਹਰਾਓ ਜਦੋਂ ਤੱਕ ਸਾਰਾ ਮੀਟ ਸਬਜ਼ੀਆਂ ਵਰਤ ਨਹੀਂ ਲਏ ਜਾਂਦੇ।
 6. ਹਰੇਕ ਕਬਾਬ 'ਤੇ ਸੁਆਦ ਮੁਤਾਬਕ ਕਰੀ ਪਾਊਡਰ, ਨਮਕ ਅਤੇ ਕਾਲੀ ਮਿਰਚ ਛਿੜਕੋ।
 7. ਕਬਾਬਾਂ ਨੂੰ ਦਰਮਿਆਨੇ ਸੇਕ 'ਤੇ 15 - 20 ਮਿੰਟਾਂ ਲਈ ਬਾਰ ਬੇ ਕਿਉ ਕਰੋ, ਅੱਧਾ ਸਮਾਂ ਲੱਗਣ 'ਤੇ ਪਲਟ ਦਿਓ। ਉਦੋਂ ਤੱਕ ਪਕਾਓ ਜਦੋਂ ਤੱਕ ਟਰਕੀ ਚੰਗੀ ਤਰ੍ਹਾਂ ਪਕ ਨਹੀਂ ਜਾਂਦੀ ਅਤੇ ਕਿਊਬ ਵਿੱਚ ਪਾਇਆ ਮੀਟ ਥਰਮਾਮੀਟਰ 165°F (74°C) ਨਹੀਂ ਦਿਖਾਉਂਦਾ।
 8. ਖਾਣਾ ਪਕਾਉਣ ਦੇ ਆਖਰੀ 5 ਮਿੰਟਾਂ ਦੌਰਾਨ, ਟਰਕੀ ਦੇ ਟੁਕੜਿਆਂ 'ਤੇ ਬੁਰਸ਼ ਨਾਲ ਚਟਨੀ ਲਗਾਓ।
 9. ਤਾਜ਼ਾ ਧਨੀਆ ਛਿੜਕੋ ਅਤੇ ਤੁਰੰਤ ਪਰੋਸੋ।